Campus News

Go Back

Rotary Club Ropar Central Organizes Blood Donation Camp at Bela College



Rotary Club Ropar Central organized a voluntary blood donation camp at Amar Shaheed Baba Ajit Singh Jujhar Singh Memorial College, Bela, on the occasion of the birth anniversary of Shaheed Sardar Bhagat Singh Ji. A total of 42 units of blood were collected by the team from Civil Hospital Blood Bank, Rupnagar. President of Rotary Club Ropar Central, Rtn. (Dr.) Shailesh Sharma, said that the camp was organized as part of the club’s commitment to saving lives through voluntary blood donation. He added that the initiative also contributed to the district-level effort to create a record through large-scale blood collection. District Governor Rtn. Dr. Rita Kalra has scheduled a series of blood donation camps with the objective of encouraging voluntary blood donation and helping patients in need. On the occasion, Principal Dr. Satwant Kaur Shahi said that the students participated in the camp with great enthusiasm and demonstrated their commitment to social service. Assistant Governor Dr. Namrita Parmar, District Secretary Mohit Singla, and Rotary members Kapil Vohra, Rupinder Singh, Sarabjeet Singh, Gurpreet Singh and members of Naina Jeevan Jyoti Club, Hope Foundation and the District Coordination Committee were present. The camp was successfully coordinated by Prabhjot Kaur, Sehrabpreet Singh, Sunita Rani and Harpreet Kaur.

ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਬੇਲਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸ਼ਹੀਦ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਵਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਸਵੈਇੱਛਿਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਸਿਵਲ ਹਸਪਤਾਲ ਬਲੱਡ ਬੈਂਕ, ਰੂਪਨਗਰ ਦੀ ਟੀਮ ਵੱਲੋਂ ਕੁੱਲ 42 ਯੂਨਿਟ ਖੂਨ ਇਕੱਠਾ ਕੀਤਾ ਗਿਆ। ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ (ਡਾ.) ਸ਼ੈਲੇਸ਼ ਸ਼ਰਮਾ ਨੇ ਕਿਹਾ ਕਿ ਇਹ ਕੈਂਪ ਸਵੈਇੱਛਿਕ ਖੂਨਦਾਨ ਰਾਹੀਂ ਕੀਮਤੀ ਜਾਨਾਂ ਬਚਾਉਣ ਲਈ ਕਲੱਬ ਦੀ ਵਚਨਬੱਧਤਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਰਾਹੀਂ ਵੱਡੇ ਪੱਧਰ ’ਤੇ ਖੂਨ ਇਕੱਠਾ ਕਰਕੇ ਜ਼ਿਲ੍ਹਾ ਪੱਧਰ ’ਤੇ ਰਿਕਾਰਡ ਬਣਾਉਣ ਦੇ ਯਤਨਾਂ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਡਿਸਟ੍ਰਿਕਟ ਗਵਰਨਰ ਰੋਟੇਰੀਅਨ ਡਾ. ਰੀਟਾ ਕਲਰਾ ਵੱਲੋਂ ਸਵੈਇੱਛਿਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਖੂਨਦਾਨ ਕੈਂਪਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਕੈਂਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅਸਿਸਟੈਂਟ ਗਵਰਨਰ ਡਾ. ਨਮਰਤਾ ਪਰਮਾਰ, ਡਿਸਟ੍ਰਿਕਟ ਸਕੱਤਰ ਮੋਹਿਤ ਸਿੰਗਲਾ ਅਤੇ ਰੋਟਰੀ ਮੈਂਬਰ ਕਪਿਲ ਵੋਹਰਾ, ਰੁਪਿੰਦਰ ਸਿੰਘ, ਸਰਬਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਨੈਨਾ ਜੀਵਨ ਜੋਤੀ ਕਲੱਬ, ਹੋਪ ਫਾਊਂਡੇਸ਼ਨ ਅਤੇ ਡਿਸਟ੍ਰਿਕਟ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਹਾਜ਼ਰ ਸਨ। ਕੈਂਪ ਦਾ ਸਫਲਤਾਪੂਰਵਕ ਤਾਲਮੇਲ ਪ੍ਰਭਜੋਤ ਕੌਰ, ਸੇਹਰਾਬਪ੍ਰੀਤ ਸਿੰਘ, ਸੁਨੀਤਾ ਰਾਣੀ ਅਤੇ ਹਰਪ੍ਰੀਤ ਕੌਰ ਵੱਲੋਂ ਕੀਤਾ ਗਿਆ।

रोटरी क्लब रोपड़ सेंट्रल ने बेला कॉलेज में रक्तदान शिविर आयोजित किया

रोटरी क्लब रोपड़ सेंट्रल द्वारा शहीद सरदार भगत सिंह जी की जयंती के अवसर पर अमर शहीद बाबा अजित सिंह जुझार सिंह मेमोरियल कॉलेज, बेला में स्वैच्छिक रक्तदान शिविर का आयोजन किया गया। शिविर में सिविल अस्पताल ब्लड बैंक, रूपनगर की टीम द्वारा कुल 42 यूनिट रक्त एकत्रित किया गया। रोटरी क्लब रोपड़ सेंट्रल के अध्यक्ष रोटेरियन (डॉ.) शैलेश शर्मा ने कहा कि यह शिविर स्वैच्छिक रक्तदान के माध्यम से जरूरतमंद मरीजों की जान बचाने के लिए क्लब की प्रतिबद्धता का हिस्सा है। उन्होंने कहा कि इस पहल के माध्यम से बड़े स्तर पर रक्त संग्रह कर जिला स्तर पर रिकॉर्ड बनाने के प्रयास में भी योगदान दिया जा रहा है। डिस्ट्रिक्ट गवर्नर रोटेरियन डॉ. रीटा कालरा द्वारा स्वैच्छिक रक्तदान को प्रोत्साहित करने तथा जरूरतमंद मरीजों की सहायता के उद्देश्य से रक्तदान शिविरों की श्रृंखला आयोजित की जा रही है। इस अवसर पर प्रिंसिपल डॉ. सतवंत कौर शाही ने कहा कि विद्यार्थियों ने शिविर में पूरे उत्साह के साथ भाग लिया और समाज सेवा के प्रति अपनी प्रतिबद्धता प्रदर्शित की। कार्यक्रम में असिस्टेंट गवर्नर डॉ. नम्रता परमार, डिस्ट्रिक्ट सेक्रेटरी मोहित सिंगला तथा रोटरी सदस्य कपिल वोहरा, रुपिंदर सिंह, सरबजीत सिंह और गुरप्रीत सिंह सहित नैना जीवन ज्योति क्लब, होप फाउंडेशन एवं डिस्ट्रिक्ट कोऑर्डिनेशन कमेटी के सदस्य उपस्थित रहे। शिविर का सफल समन्वय प्रभजोत कौर, सेहराबप्रीत सिंह, सुनीता रानी और हरप्रीत कौर द्वारा किया गया।