Campus News

Go Back

Colorful Teej Festival at Kidsy School, Bela



ਕਿਡਜ਼ੀ ਸਕੂਲ ਬੇਲਾ ਵਿੱਚ ਤੀਆਂ ਦਾ ਰੰਗਾਰੰਗ ਤਿਉਹਾਰ

ਕਿਡਜ਼ੀ ਸਕੂਲ ਬੇਲਾ ਵਿੱਚ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ, ਖੁਸ਼ੀ ਅਤੇ ਪੰਜਾਬੀ ਸੱਭਿਆਚਾਰ ਦੀ ਸੁੰਦਰ ਝਲਕ ਨਾਲ ਮਨਾਇਆ ਗਿਆ। ਸਮਾਗਮ ਦਾ ਉਦਘਾਟਨ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਡਾ. ਸ਼ੈਲੇਸ਼ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਸਕੂਲ ਦਾ ਪੂਰਾ ਮਾਹੌਲ ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ, ਪੰਜਾਬੀ ਗੀਤਾਂ, ਪੀਂਘਾਂ ਅਤੇ ਬੱਚਿਆਂ ਦੀਆਂ ਖੁਸ਼ੀਆਂ ਨਾਲ ਰੰਗਿਆ ਹੋਇਆ ਸੀ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਸੁੰਦਰ ਪੰਜਾਬੀ ਪਹਿਰਾਵੇ ਪਹਿਨ ਕੇ ਸਭ ਦਾ ਮਨ ਮੋਹ ਲਿਆ। ਉਹ ਬਿਲਕੁਲ ਸੋਹਣੀਆਂ ਤੇ ਸਮਾਰਟ ਪੰਜਾਬਣ ਕੁੜੀਆਂ ਵਾਂਗ ਲੱਗ ਰਹੀਆਂ ਸਨ। ਉੱਥੇ ਹੀ ਸਾਡੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀ ਰਵਾਇਤੀ ਪਹਿਰਾਵਿਆਂ ਵਿੱਚ ਸੋਹਣੇ ਮੁੰਡੇ ਅਤੇ ਗੱਭਰੂ ਨਜ਼ਰ ਆ ਰਹੇ ਸਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਸ਼ਰਮਾ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਤੀਆਂ ਸਿਰਫ਼ ਝੂਲੇ ਝੂਲਣ ਅਤੇ ਖੁਸ਼ੀਆਂ ਮਨਾਉਣ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਸਾਡੀ ਪੰਜਾਬੀ ਸੱਭਿਆਚਾਰ, ਰਵਾਇਤਾਂ, ਪਿਆਰ, ਉਮੰਗ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਵੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸੰਧਾਰਾ ਦੀ ਸੁੰਦਰ ਪੰਜਾਬੀ ਪਰੰਪਰਾ ਬਾਰੇ ਵੀ ਜਾਣੂ ਕਰਵਾਇਆ। ਬੱਚਿਆਂ ਨੇ ਪੀਂਘਾਂ ਝੂਟਣ ਦਾ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਪੰਜਾਬੀ ਗੀਤਾਂ ਦੀਆਂ ਧੁਨਾਂ ’ਤੇ ਬੱਚਿਆਂ ਦੀਆਂ ਮਾਸੂਮ ਅਦਾਵਾਂ ਅਤੇ ਸ਼ਾਨਦਾਰ ਪੇਸ਼ਕਾਰੀਆਂ ਨੇ ਸਭ ਦਾ ਦਿਲ ਜਿੱਤ ਲਿਆ। ਸਮਾਗਮ ਨੂੰ ਸਫਲ ਬਣਾਉਣ ਵਿੱਚ ਕਾਜਲ ਸ਼ਰਮਾ, ਕੋਮਲ, ਮਨਿੰਦਰ ਕੌਰ ਅਤੇ ਮਾਵਿਸ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਅਧਿਆਪਕਾਵਾਂ ਨੇ ਬੱਚਿਆਂ ਨੂੰ ਤੀਆਂ ਦੀਆਂ ਰਵਾਇਤਾਂ ਨਾਲ ਜੋੜਦੇ ਹੋਏ ਉਨ੍ਹਾਂ ਨੂੰ ਪੂਰੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬੱਚਿਆਂ ਦੀਆਂ ਖਿੜਖਿੜਾਹਟਾਂ, ਰੰਗ-ਬਿਰੰਗੇ ਪਹਿਰਾਵੇ, ਪੀਂਘਾਂ ਦੀ ਮਸਤੀ ਅਤੇ ਗਿੱਧੇ-ਭੰਗੜੇ ਦੀ ਧੂਮ ਨੇ ਪੂਰੇ ਸਕੂਲ ਨੂੰ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਦਿੱਤਾ। ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਅਜਿਹੇ ਸੱਭਿਆਚਾਰਕ ਸਮਾਗਮਾਂ ਰਾਹੀਂ ਨਵੀਂ ਪੀੜ੍ਹੀ ਨੂੰ ਆਪਣੀਆਂ ਅਮੀਰ ਪੰਜਾਬੀ ਰਵਾਇਤਾਂ ਨਾਲ ਜੋੜਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।
“ਤੀਆਂ ਆਈਆਂ ਖੁਸ਼ੀਆਂ ਲਿਆਈਆਂ,
ਪੀਂਘਾਂ ਝੂਟਣ, ਗਿੱਧਾ ਪਾਈਏ।
ਪੰਜਾਬੀ ਸੱਭਿਆਚਾਰ ਦਾ ਮਾਣ ਵਧਾਈਏ,
ਮਿਲ ਕੇ ਤੀਆਂ ਦਾ ਤਿਉਹਾਰ ਮਨਾਈਏ।”


ਇਹ ਰੰਗਾਰੰਗ ਸਮਾਗਮ ਬੱਚਿਆਂ ਲਈ ਮਸਤੀ, ਸੱਭਿਆਚਾਰ ਅਤੇ ਸਿੱਖਿਆ ਨਾਲ ਭਰਪੂਰ ਇੱਕ ਯਾਦਗਾਰ ਦਿਨ ਬਣ ਗਿਆ। किड्ज़ी स्कूल बेला में तीज का रंगारंग उत्सव

किड्ज़ी स्कूल बेला में रोटरी क्लब रोपड़ सेंट्रल के सहयोग से तीज का त्योहार बड़े ही हर्षोल्लास, उत्साह और पंजाबी संस्कृति की सुंदर झलक के साथ मनाया गया। कार्यक्रम का उद्घाटन रोटरी क्लब रोपड़ सेंट्रल के अध्यक्ष डॉ. शैलेश शर्मा द्वारा किया गया। इस अवसर पर विद्यालय का पूरा वातावरण रंग-बिरंगे पारंपरिक परिधानों, पंजाबी गीतों, झूलों और बच्चों की खुशियों से सराबोर रहा। इस अवसर पर विद्यालय की छात्राओं ने सुंदर पंजाबी परिधान पहनकर सभी का मन मोह लिया। वे प्यारी और स्मार्ट पंजाबन कुड़ियों जैसी नजर आ रही थीं। वहीं नन्हे-मुन्ने छात्र पारंपरिक वेशभूषा में सोहणे मुंडे और गबरू लग रहे थे। विद्यालय की प्रिंसिपल श्रीमती नीतू शर्मा ने बच्चों को तीज के त्योहार के महत्व के बारे में जानकारी दी। उन्होंने बताया कि तीज केवल झूले झूलने और उत्सव मनाने का पर्व नहीं है, बल्कि यह हमारी पंजाबी संस्कृति, परंपराओं, प्रेम, उमंग और आपसी भाईचारे का प्रतीक भी है। उन्होंने बच्चों को संधारा की सुंदर पारंपरिक परंपरा के बारे में भी बताया। बच्चों ने पींगां झूलने का खूब आनंद लिया। इसके साथ ही उन्होंने पूरे उत्साह से गिद्धा और भांगड़ा प्रस्तुत किए। पंजाबी गीतों की धुन पर बच्चों की मासूम अदाओं और शानदार प्रस्तुतियों ने सभी का दिल जीत लिया। कार्यक्रम को सफल बनाने में काजल शर्मा, कोमल, मनिंदर कौर और माविश का विशेष योगदान रहा। शिक्षिकाओं ने बच्चों को तीज की परंपराओं से जोड़ते हुए उन्हें पूरे उत्साह के साथ कार्यक्रम में भाग लेने के लिए प्रेरित किया। बच्चों की खिलखिलाहट, रंग-बिरंगे पारंपरिक परिधान, झूलों की मस्ती और गिद्धा-भांगड़े की धूम ने पूरे विद्यालय को पंजाबी संस्कृति के रंग में रंग दिया। रोटरी क्लब रोपड़ सेंट्रल द्वारा इस प्रकार के सांस्कृतिक कार्यक्रमों के माध्यम से नई पीढ़ी को अपनी समृद्ध संस्कृति और परंपराओं से जोड़ने के प्रयास की

भी सराहना की गई।
“तीज आई खुशियाँ लाई,
पींगां झूलें, गिद्धा पाई।
पंजाबी संस्कृति का मान बढ़ाएँ,
मिलकर तीज का पर्व मनाएँ।”

यह रंगारंग उत्सव बच्चों के लिए मस्ती, संस्कृति और सीख से भरपूर एक यादगार दिन बन गया।